ਅਮਰੀਕਾ ਤੋਂ ਬੁਰੀ ਖਬਰ ਆਈ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਸ਼ਹਿਰ ਦੇ ਨੌਜਵਾਨ ਦੀ ਅਮਰੀਕਾ ਵਿੱਚ ਹਾਦਸੇ ਦੌਰਾਨ ਮੌਤ ਹੋ ਗਈ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਅਮਨਦੀਪ ਸਿੰਘ (18) ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਿਹਾ ਸੀ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਨੂੰ ਕੁਝ ਦਿਨਾਂ ਬਾਅਦ ਹੀ ਗ੍ਰੀਨ ਕਾਰਡ ਮਿਲਣ ਵਾਲਾ ਸੀ। ਹਾਸਲ ਜਾਣਕਾਰੀ ਮੁਤਾਬਕ ਪਰਮਜੀਤ ਕੌਰ ਤੇ ਰਵਿੰਦਰਪਾਲ ਸਿੰਘ ਆਪਣੇ ਇਕਲੌਤੇ ਪੁੱਤਰ ਅਮਨਦੀਪ ਸਿੰਘ ਨਾਲ 13 ਸਾਲਾਂ ਤੋਂ ਨਿਊਯਾਰਕ ਅਮਰੀਕਾ ਵਿੱਚ ਰਹਿ ਰਹੇ ਸਨ। ਬੀਤੀ 17 ਜੂਨ ਨੂੰ ਅਮਨਦੀਪ ਸਿੰਘ (18) ਆਪਣੇ ਕੰਮ ਤੋਂ ਛੁੱਟੀ ਲੈ ਕੇ ਸ਼ਾਮ ਨੂੰ ਘਰ ਪਰਤਿਆ ਸੀ।
.
Jalandhar's boy died in a road accident in America! Amandeep was the only son of the parents.
.
.
.
#jalandharnews #amandeep #americaroadaccident